ਚੰਡੀਗੜ੍ਹ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਰਾਜ ਵਿਚ ਦੁਨੀਆ ਦਾ ਸੱਭ ਤੋਂ ਵੱਡਾ ਜੰਗਲ ਸਫਾਰੀ ਪਾਰਕ ਵਿਕਸਿਤ ਕੀਤਾ ਜਾਵੇਗਾ। ਇਸ ਦੇ ਬਨਣ ਦੇ ਬਾਅਦ ਇਕ ਪਾਸੇ ਜਿੱਥੇ ਅਰਾਵਲੀ ਪਰਵਤ ਲੜੀ ਨੂੰ ਸੁਰੱਖਿਅਤ ਕਰਨ ਵਿਚ ਮਦਦ ਮਿਲੇਗੀ ਉੱਥੇ ਦੂਜੇ ਪਾਸੇ ਗੁਰੂਗ੍ਰਾਮ ਤੇ ਨੁੰਹ ਖੇਤਰਾਂ ਵਿਚ ਸੈਰ-ਸਪਾਟਾ ਨੂੰ ਵੀ ਪ੍ਰੋਤਸਾਹਨ ਮਿਲੇਗਾ। ਇਸ ਦੇ ਲਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ 7 ਦਿਨ ਦੇ ਅੰਦਰ-ਅੰਦਰ ਸਾਰੀ ਰਸਮੀ ਕਾਰਵਾਈਆਂ ਪੂਰੀ ਕਰਨ ਦੇ ਲਈ ਨਿਰਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀ ਅੱਜ ਇੱਥੇ ਨਵੀਂ ਦਿੱਲੀ ਵਿਚ ਅਰਾਵਲੀ ਸਫਾਰੀ ਪਾਰਕ ਦੇ ਸਬੰਧ ਵਿਚ ਸਮੀਖਿਆ ਮੀਟਿੰਗ ਕਰਨ ਬਾਅਦ ਮੀਡੀਆ ਨਾਲ ਗਲਬਾਤ ਕਰ ਰਹੇ ਸਨ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗੁਰੂਗ੍ਰਾਮ ਅਤੇ ਨੁੰਹ ਜਿਲ੍ਹਿਆਂ ਵਿਚ ਅਰਾਵਲੀ ਖੇਤਰ ਵਿਚ 10, 000 ਏਕੜ ਭੂਮੀ ਨੂੰ ਜੰਗਲ ਸਫਾਰੀ ਪਾਰਕ ਲਈ ਚੋਣ ਕੀਤਾ ਗਿਆ ਹੈ। ਅੱਜ ਦੀ ਮੀਟਿੰਗ ਵਿਚ ਕਈ ਵਿਸ਼ਿਆਂ ਨੁੰ ਲੈ ਕੇ ਵਿਚਾਰ-ਵਟਾਂਦਰਾਂ ਕੀਤਾ ਗਿਆ ਹੈ। ਜੰਗਲ ਸਫਾਰੀ ਪਾਰਕ ਨੁੰ ਤਿੰਨ ਪੜਾਆਂ ਵਿਚ ਵਿਕਸਿਤ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਨੂੰ ਪੂਰਾ ਕਰਨ ਲਈ ਲਗਭਗ 2 ਸਾਲ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਜੈਵ ਵਿਵਿਧਤਾ ਪਾਰਕ ਅਵਧਾਰਣਾ ਦੇ ਅਨੁਰੂਪ ਇਕ ਸਫਾਰੀ ਪਾਰਕ ਵਿਕਸਿਤ ਕਰਨ ਦੀ ਪਰਿਕਲਪਨਾ ਨੂੰ ਪੂਰਾ ਕਰਨ ਲਈ ਅਰਾਵਲੀ ਸਫਾਰੀ ਪਾਰਕ ਪਰਿਯੋਜਨਾ ਦੇ ਵਿਕਾਸ ਤਹਿਤ ਡਿਜਾਇਨ ਸੁਝਾਅ ਸੇਵਾਵਾਂ ਪ੍ਰਦਾਨ ਕਰਨ ਲਈ 2 ਪੜਾਅ ਦੀ ਟੈਂਡਰ ਪ੍ਰਕ੍ਰਿਆ ਅਪਣਾਈ ਗਈ ਹੈ। ਇਸ ਪ੍ਰਕ੍ਰਿਆ ਵਿਚ ਅਜਿਹੀ ਸਹੂਲਤਾਂ ਦੇ ਡਿਜਾਇਨ ਤੇ ਸੰਚਾਲਨ ਵਿਚ ਕੌਮਾਂਤਰੀ ਤਜਰਬਾ ਵਾਲੀ ਦੋ ਕੰਪਨੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਅੱਜ ਇਕ ਕੰਪਨੀ ਵੱਲੋਂ ਇਸ ਪਾਰਕ ਨੂੰ ਲੈ ਕੇ ਪ੍ਰੇਸ਼ਗੀਕਰਣ ਦਿੱਤਾ ਗਿਆ ਸੀ। ਜਲਦੀ ਹੀ ਪੀਏਮਸੀ ਦਾ ਚੋਣ ਕਰ ਲਿਆ ਜਾਵੇਗਾ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਜੰਗਲ ਸਫਾਰੀ ਵਿਚ ਸਾਰੀ ਤਰ੍ਹਾ ਦੇ ਜਾਨਵਰ ਅਤੇ ਪੰਛੀਆਂ ਦੀ ਪ੍ਰਜਾਤੀਆਂ ਜੰਗਲ ਸਫਾਈ ਵਿਚ ਲਿਆਉਣ ਦਾ ਯਤਨ ਹੈ। ਜੰਗਲੀ ਜੀਵਾਂ ਦੀ ਸਵਦੇਸ਼ੀ ਪ੍ਰਜਾਤੀਆਂ ਤੋਂ ਇਲਾਵਾ ਸਾਡੀ ਕਲਾਈਮੇਟ ਵਿਚ ਰਹਿ ਸਕਣ ਵਾਲੇ ਵਿਦੇਸ਼ਾਂ ਤੋਂ ਲਿਆਏ ਜਾ ਸਕਣ ਵਾਲੇ ਜਾਨਵਰਾਂ 'ਤੇ ਵੀ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੁਲਤਾਨਪੁਰ ਝੀਲ ਦੀ ਤਰ੍ਹਾ ਮਾਈਗ੍ਰੇਟਿਡ ਬਰਡ ਲਈ ਝੀਲ ਦੀ ਵਿਵਸਥਾ ਹੋਵੇ, ਇਸ 'ਤੇ ਚਰਚਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੇ ਜੰਗਲ ਜੰਗਲ ਸਫਾਰੀ ਪਾਰਕ ਲੁਪਤ ਹੁੰਦੀਆਂ ਪ੍ਰਜਾਤੀਆਂ ਨੂੰ ਸਰੰਖਤ ਕਰ ਬਚਾਉਣ ਦਾ ਵੀ ਕੇਂਦਰ ਹੁੰਦਾ ਹੈ। ਸਾਡਾ ਵੀ ਇਹ ਯਤਨ ਹੈ ਕਿ ਅਜਿਹੀ ਪ੍ਰਜਾਤੀਆਂ ਨੂੰ ਸਫਾਰੀ ਪਾਰਕ ਵਿਚ ਸਰੰਖਤ ਰੱਖਿਆ ਜਾਵੇ।